ਅੰਮ੍ਰਿਤਸਰ : ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੋਈ ਪੰਜ ਸਿੰਘ ਸਾਹਿਬਾਨਾਂ ਦੀ ਮੀਟਿੰਗ ਵਿਚ ਪੰਥ ਨਾਲ ਸੰਬੰਧਤ ਕਈ ਮਸਲੇ ਵਿਚਾਰੇ ਗਏ। ਪੰਜ ਸਿੰਘ ਸਾਹਿਬਾਨਾਂ ਦੀ ਹੋਈ ਇਸ ਇਕੱਤਰਤਾ ਵਿਚ ਭਾਈ ਰਣਜੀਤ ਸਿੰਘ ਢੱਡਰੀਆਂ ਵਾਲਿਆਂ ਸੰਬੰਧੀ ਵੀ ਵੱਡਾ ਫ਼ੈਸਲਾ ਲਿਆ ਗਿਆ ਹੈ। ਸ੍ਰੀ ਅਕਾਲ ਤਖਤ ਸਾਹਿਬ ਵਲੋਂ ਜਾਰੀ ਪ੍ਰੈਸ ਬਿਆਨ ਵਿਚ ਆਖਿਆ ਗਿਆ ਹੈ ਕਿ ਭਾਈ ਰਣਜੀਤ ਸਿਘ ਢੱਡਰੀਆਂਵਾਲੇ ਵਲੋਂ ਬੋਲੇ ਕਥਨਾ ਦੇ ਸੰਬੰਧ ਵਿਚ ਪੜਤਾਲ ਲਈ ਬਣਾਈ ਵਿਦਵਾਨਾਂ ਦੀ ਸਬ-ਕਮੇਟੀ ਦੀ ਰਿਪੋਰਟ ਪੁੱਜ ਗਈ ਹੈ। ਇਸ ਰਿਪੋਰਟ ਅਨੁਸਾਰ ਢੱਡਰੀਆਂਵਾਲੇ ਨੇ ਗੁਰਮਤਿ ਪ੍ਰਤੀ ਕੁਝ ਗ਼ਲਤ ਬਿਆਨੀਆਂ ਕੀਤੀਆਂ ਹਨ ਅਤੇ ਇਹ ਇਨ੍ਹਾਂ ਕਥਨਾ ਸੰਬੰਧੀ ਸਪੱਸ਼ਟੀਕਰਨ ਦੇਣ ਤੋਂ ਵੀ ਇਨਕਾਰੀ ਹੋਇਆ ਹੈ। ਇਸ ਸੰਬੰਧੀ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਵਿਚ ਵਿਚਾਰ ਕਰਨ ਉਪਰੰਤ ਫ਼ੈਸਲਾ ਹੋਇਆ ਹੈ ਕਿ ਗੁਰੂ ਗ੍ਰੰਥ-ਗੁਰੂ ਗ੍ਰੰਥ ਨੂੰ ਸਮਰਪਿਤ ਤੇ ਪ੍ਰੰਪਰਾਵਾਂ ਦੀ ਰਾਖੀ ਲਈ ਵਚਨਬੱਧ ਦੇਸ਼-ਵਿਦੇਸ਼ ਦੀਆਂ ਸਿੱਖ ਸੰਗਤਾਂ, ਸੰਸਥਾਵਾਂ ਅਤੇ ਗੁਰਦੁਆਰਾ ਪ੍ਰਬੰਧਕਾਂ ਨੂੰ ਆਦੇਸ਼ ਦਿੱਤਾ ਜਾਂਦਾ ਹੈ ਕਿ ਜਦੋਂ ਤਕ ਢੱਡਰੀਆਂਵਾਲਾ ਆਪਣੇ ਗ਼ਲਤ ਬਿਆਨਾਂ ਲਈ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਮੁਆਫ਼ੀ ਨਹੀਂ ਮੰਗਦਾ ਉਦੋਂ ਤਕ ਇਸ ਦੇ ਸਮਾਗਮ ਨਾ ਕਰਵਾਏ ਜਾਣ।
ਇਹ ਵੀ ਪੜ੍ਹੋ : ਪੂਰੀ ਦੁਨੀਆ 'ਚ ਵੱਖਰੀ ਮਾਨਤਾ ਰੱਖਦਾ ਹੈ ਅੰਮ੍ਰਿਤਸਰ ਦਾ ਇਹ ਗੁਰਦੁਆਰਾ, ਚੜ੍ਹਦਾ ਹੈ ਨਾਰੀਅਲ ਦਾ ਪ੍ਰਸ਼ਾਦ
ਇੰਨਾ ਹੀ ਨਹੀਂ ਪੰਜ ਸਿੰਘ ਸਾਹਿਬਾਨਾਂ ਨੇ ਚਿਤਾਵਨੀ ਦਿੰਦੇ ਹੋਏ ਆਖਿਆ ਹੈ ਕਿ ਜੇਕਰ ਕੋਈ ਢੱਡਰੀਆਂਵਾਲੇ ਦਾ ਸਮਗਾਮ ਕਰਵਾਉਂਦਾ ਹੈ ਤਾਂ ਅਣਸੁਖਾਵੀਂ ਘਟਨਾ ਲਈ ਉਹ ਖ਼ੁਦ ਜ਼ਿੰਮੇਵਾਰ ਹੋਵੇਗਾ। ਸਿੰਘ ਸਾਹਿਬਾਨਾਂ ਨੇ ਸਿੱਖ ਸੰਗਤ ਨੂੰ ਆਖਿਆ ਹੈ ਕਿ ਨਾ ਤਾਂ ਢੱਡਰੀਆਂਵਾਲੇ ਨੂੰ ਸੁਣਿਆ ਜਾਵੇ ਅਤੇ ਨਾ ਹੀ ਇਸ ਦੀਆਂ ਵੀਡੀਓ ਆਦਿ ਅੱਗੇ ਸਾਂਝੀਆਂ ਕੀਤੀਆਂ। ਜੇਕਰ ਅਜੇ ਵੀ ਇਹ ਬਾਜ਼ ਨਾ ਆਇਆ ਤਾਂ ਇਸ 'ਤੇ ਸਖ਼ਤ ਕਾਰਵਾਈ ਕੀਤੀ ਜਾਵੇਗੀ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਬਾਦਲਾਂ ਦੇ ਘਰ 'ਚ ਦਿੱਤੀ ਕੋਰੋਨਾ ਨੇ ਦਸਤਕ
ਜਿਹੜੀਆਂ ਨਾਜਾਇਜ਼ ਬਿਲਡਿੰਗਾਂ ਦੇ ਨਾਂ ਹਾਈ ਕੋਰਟ ਦੀ ਲਿਸਟ ’ਚ ਦਰਜ, ਉਨ੍ਹਾਂ ’ਚ ਵੀ ਚੱਲ ਰਿਹੈ ਧੜੱਲੇ ਨਾਲ ਕੰਮ!
NEXT STORY